ਮਾਈਨਰ 'ਚ ਪਿਆ ਪਾੜ ,ਪਾਣੀ ਪਾਣੀ ਹੋਇਆ ਪਿੰਡ, ਸੁੱਤੇ ਪਏ ਲੋਕਾਂ ਘਰ ਵੜਿਆ ਪਾਣੀ |OneIndia Punjabi

2023-12-25 0

ਬੀਤੀ ਰਾਤ ਅਬੋਹਰ ਦੇ ਮਲੂਕਪੁਰਾ ਮਾਈਨਰ ਵਿੱਚ 70 ਤੋਂ 80 ਫੁੱਟ ਲੰਬਾ ਪਾੜ ਪੈ ਗਿਆ। ਜਦੋਂ ਰਾਤ ਨੂੰ ਲੋਕ ਘਰਾਂ ਵਿੱਚ ਸੁੱਤੇ ਪਏ ਸਨ ਤਾਂ , ਅਚਾਨਕ ਮਾਈਨਰ ਵਿੱਚ ਪਾੜ ਪੈ ਗਿਆ, ਜਿਸ ਕਾਰਨ ਪਾਣੀ ਲੋਕਾਂ ਦੇ ਘਰ ਤੱਕ ਪਹੁੰਚ ਗਿਆ। ਮਾਈਨਰ ਵਿੱਚ ਪਏ ਪਾੜ ਦੇ ਕਾਰਨ ਕਿਸਾਨਾਂ ਦੀ ਏਕੜ ਫਸਲਾਂ ਅਤੇ ਘਰ ਵੀ ਪਾਣੀ ਵਿੱਚ ਡੁੱਬ ਗਏ।ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਸਵੇਰੇ ਉੱਠ ਕੇ ਦੇਖਿਆ ਤਾਂ ਘਰ ਤੱਕ ਪਾਣੀ ਪਹੁੰਚ ਚੁੱਕਿਆ ਸੀ, ਅਤੇ ਕਈ ਏਕੜ ਫ਼ਸਲ ਵੀ ਡੁੱਬ ਚੁੱਕੀ ਸੀ। ਮੌਕੇ 'ਤੇ ਪਹੁੰਚ ਕੇ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਨਹਿਰ ਦੇ ਪਾੜ ਨੂੰ ਬੰਦ ਕੀਤਾ ਜਾਵੇ।ਪਾਣੀ ਦੇ ਕਰਾਨ ਨੁਕਸਾਨੀਆਂ ਗਈਆਂ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ। ਕਿਸਾਨਾਂ ਮੁਤਾਬਿਕ ਉਨ੍ਹਾਂ ਦੀ ਡੁੱਬੀਆਂ ਫਸਲਾਂ ਵਿੱਚ ਕਣਕ ਅਤੇ ਪਸ਼ੂਆਂ ਦਾ ਚਾਰਾ ਅਤੇ ਹੋਰ ਫਸਲਾਂ ਸ਼ਾਮਲ ਹਨ।
.
There was a cr+ack in the miner, water flooded the village, water entered the houses of the sleeping people.
.
.
.
#aboharnews #latestnews #punjabnews
~PR.182~

Videos similaires